ਮੁੰਬਈ ਤੋਂ 20 ਟਨ Heroin ਬਰਾਮਦ Punjab ਸਮੇਤ ਕਈ ਹੋਰ ਸੂਬਿਆਂ ‘ਚ ਹੋਣੀ ਸੀ Delivery | OneIndia Punjabi

2022-09-23 2

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁੰਬਈ ਦੇ JNPT ਪੋਰਟ ’ਤੋਂ 20 ਟਨ Licorice coated ਹੈਰੋਇਨ ਬਰਾਮਦ ਕੀਤੀ ਹੈ। ਲੀਕੋਰਾਈਸ ਯਾਨੀ ਮੁਲੇਠੀ ਦੀਆੰ ਜੜ੍ਹਾਂ ਵਿੱਚ ਹੈਰੋਇਨ ਨੂੰ ਮਿਲਾ ਕੇ ਰੱਖਿਆ ਗਿਆ ਸੀ। ਲੀਕੋਰਾਈਸ ਦੀਆਂ ਜੜ੍ਹਾਂ ਨੂੰ ਅਸੀਂ ਆਮ ਭਾਸ਼ਾ ਵਿੱਚ ਮੁਲੇਠੀ ਕਹਿੰਦੇ ਹਾੰ। ਜਾਣਕਾਰੀ ਮੁਤਾਬਕ, ਹੈਰੋਇਨ ਸਮੇਤ ਲੀਕੋਰਾਈਸ ਦੀਆਂ ਜੜ੍ਹਾਂ ਦੀ ਕੁੱਲ ਖੇਪ 20 ਹਜ਼ਾਰ ਕਿੱਲੋ ਹੈ । ਅੰਤਰ-ਰਾਸ਼ਟਰੀ ਬਜ਼ਾਰ ’ਚ ਇਸ ਹੈਰੋਇਨ ਦੀ ਕੀਮਤ ਤਕਰੀਬਨ 1725 ਕਰੋੜ ਦੱਸੀ ਜਾ ਰਹੀ ਹੈ। ਇਹ ਖੇਪ ਸਭ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਗੁਆਂਢੀ ਦੇਸ਼ ਭੇਜੀ ਗਈ ਸੀ, ਜਿੱਥੋਂ ਇਸ ਨੂੰ ਮੱਧ-ਪੂਰਬੀ ਦੇਸ਼ ਭੇਜ ਦਿੱਤਾ ਗਿਆ ਸੀ, ਤਾਂ ਜੋ ਏਜੰਸੀਆਂ ਨੂੰ ਪਤਾ ਨਾ ਲੱਗ ਸਕੇ। ਉਥੋਂ ਏਸ ਖੇਪ ਨੂੰ ਅੱਗੇ JNPT ਮੁੰਬਈ ਨੂੰ ਭੇਜਿਆ ਗਿਆ।